Search Bar

header ads

ਭਿੱਜੇ ਹੋਏ ਬਾਦਾਮ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਭਿੱਜੇ ਹੋਏ ਬਾਦਾਮ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ




ਬਾਦਾਮ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਇਕ ਵਰਦਾਨ ਮੰਨਿਆ ਜਾਂਦਾ ਹੈ। ਜਦੋਂ ਅਸੀਂ ਬਾਦਾਮ ਨੂੰ ਪੂਰੀ ਰਾਤ ਪਾਣੀ 'ਚ ਭਿਓਂ ਕੇ ਸਵੇਰੇ ਇਸ ਨੂੰ ਛਿੱਲ ਕੇ ਖਾਲੀ ਪੇਟ ਖਾਂਦੇ ਹਾਂ ਤਾਂ ਇਸ ਦੇ ਫਾਇਦੇ ਦੋ-ਗੁਣਾਂ ਵਧ ਜਾਂਦੇ ਹਨ। ਬਦਾਮ 'ਚ ਮੌਜੂਦ ਖਣਿਜ, ਵਿਟਾਮਿਨ, ਫਾਈਬਰ, ਦਿਮਾਗ ਨੂੰ ਤਾਜ਼ਾ ਰੱਖਣ ਦੇ ਨਾਲ-ਨਾਲ ਸਰੀਰ ਦੀ ਮੋਟਾਬਾਲਿਜ਼ਮ 'ਚ ਵੀ ਮਦਦਗਾਰ ਹੁੰਦਾ ਹੈ। ਭਿੱਜੇ ਹੋਏ ਬਾਦਾਮ ਪਚਨ 'ਚ ਵੀ ਆਸਾਨ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਬਾਦਾਮ ਖਾਣ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ... 
1. ਭਾਰ ਘੱਟ ਕਰੇ
ਭਿੱਜੇ ਹੋਏ ਬਾਦਾਮ ਖਾਣ ਨਾਲ ਭਾਰ ਘੱਟ ਹੁੰਦਾ ਹੈ ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਭਿੱਜੇ ਹੋਏ ਬਾਦਾਮਾਂ ਦੀ ਵਰਤੋਂ ਕਰੋ। 
 
2. ਦਿਲ ਨੂੰ ਸਿਹਤਮੰਦ ਰੱਖੇ
ਬਾਦਾਮ ਇਕ ਬਹੁਤ ਸ਼ਕਤੀਸ਼ਾਲੀ ਐਂਟੀ-ਆਕਸੀਡੈਂਟ ਹੈ, ਜੋ ਐੱਲ.ਡੀ.ਐਲ ਕੋਲੈਸਟਰੋਲ ਦੇ ਆਕਸੀਕਰਨ ਨੂੰ ਰੋਕਣ 'ਚ ਮਦਦ ਕਰਦਾ ਹੈ। ਬਾਦਾਮ ਦੇ ਇਹ  ਗੁਣ ਦਿਲ ਨੂੰ ਸਿਹਤਮੰਦ ਰੱਖਣ ਲਈ ਪੂਰੇ ਦਿਲ ਦੀ ਪ੍ਰਣਾਲੀ ਨੂੰ ਨੁਕਸਾਨ ਅਤੇ ਆਕਸੀਡੇਟਿਵ ਸਟ੍ਰੈਸ ਤੋਂ ਬਚਾਉਣ 'ਚ ਵੀ ਮਦਦ ਕਰਦੇ ਹਨ। 
 
3. ਗਰਭ ਅਵਸਥਾ ਦੌਰਾਨ
ਭਿੱਜੇ ਹੋਏ ਬਾਦਾਮ 'ਚ 'ਫੌਲਿਕ ਐਸਿਡ' ਹੁੰਦਾ ਹੈ। ਇਸ ਦੇ ਪੋਸ਼ਕ ਤੱਤ ਗਰਭ ਦੌਰਾਨ ਪਲ ਰਹੇ ਬੱਚੇ ਦੇ ਦਿਮਾਗ ਅਤੇ 'ਨਿਯੂਰੋਲੋਜ਼ੀਕਲ ਸਿਸਟਮ' ਦੇ ਵਿਕਾਸ 'ਚ ਮਦਦ ਕਰਦੇ ਹਨ । ਇਸ ਤੋਂ ਇਲਾਵਾ, ਜਦੋਂ ਬਾਦਾਮ ਨੂੰ ਭਿਓਂ ਦਿੱਤਾ ਜਾਂਦਾ ਹੈ ਤਾਂ ਉਸਨੂੰ ਖਾਣਾ ਆਸਾਨ ਹੋ ਜਾਂਦਾ ਹੈ। ਗਰਭ ਅਵਸਥਾ ਦੌਰਾਨ ਕਮਜ਼ੋਰ ਪਾਚਨ ਸ਼ਕਤੀ ਲਈ ਇਸ ਨੂੰ ਖਾਣਾ ਚੰਗਾ ਹੁੰਦਾ ਹੈ। 
 
4. ਸ਼ੂਗਰ
ਇਹ ਸ਼ੂਗਰ ਦੇ ਪੱਧਰ ਨੂੰ ਵੀ ਘੱਟ ਕਰਦਾ ਹੈ।ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਭਿੱਜੇ ਹੋਏ ਬਾਦਾਮਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
 
5. ਯਾਦਦਾਸ਼ਤ
ਭਿੱਜੇ ਹੋਏ ਬਾਦਾਮ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਇਸ ਲਈ ਜਿਹੜੇ ਲੋਕਾਂ ਨੂੰ ਭੁੱਲਣ ਦੀ ਬੀਮਾਰੀ ਹੈ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
 
6. ਬਲੱੱਡ ਪ੍ਰੈਸ਼ਰ ਕੰਟਰੋਲ
ਬਾਦਾਮ ਖਾਣ ਨਾਲ ਖੂਨ 'ਚ ਅਲਫਾ ਟੋਕੋਫੇਰਾਲ ਦੀ ਮਾਤਰਾ ਵਧ ਜਾਂਦੀ ਹੈ, ਜੋ ਬੀ. ਪੀ. ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਹੁੰਦਾ ਹੈ। ਇਹ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ 'ਤੇ ਖਾਸ ਕਰਕੇ ਪ੍ਰਭਾਵ ਪਾਉਂਦੀ ਹੈ।

Post a Comment

2 Comments